Tuesday, 29 June 2010

ਵਿਅੰਗ -- ਸਾਡਾ ਨੰਬਰ-ਵਨ ਪੰਜਾਬ

ਅੱਜ ਐਤਵਾਰ ਸੁ। ਠੰਢ ਹੋਣ ਕਾਰਨ ਪਿੰਡ ਦੇ ਕੁਝ ਬਜੁਰਗ ਗਲੀ ਦੇ ਮੋੜ ਤੇ ਮਠੀ ਜਿਹੀ ਧੂਣੀ ਬਾਲੀ ਬੈਠੇ ਸਨ।ਪਿੰਡ ਦੇ ਮਾਸਟਰ ਜੀ ਵੀ ਹੱਥ ਵਿਚ ਅਖਬਾਰ ਲੈ ਕੇ ਆ ਕੇ ਬਜੁਰਗਾ ਵਿਚ ਬੈਠ ਗਏ।ਇੱਕ-ਦੂਜੇ ਦੀ ਸੁੱਖ-ਸਾਂਦ ਪੱਛਣ ਤੋ ਬਾਦ ਮਾਸਟਰ ਜੀ ਅਖਬਾਰ ਖੋਲ ਕੇ ਪੜਨ ਲੱਗੇ।ਸਾਰੇ ਜਣੇ ਚੁੱਪ ਹੋ ਕੇ ਬੈਠ ਗਏ।ਮਾਸਟਰ ਜੀ ਨੇ ਅਖਬਾਰ ਵਿਚੋ ਪੜ ਕੇ ਸੁਣਾਇਆ ਕਿ ਆਪਣਾ ਸੂਬਾ ਪੰਜਾਬ ਫਿਰ ਪਹਿਲੇ ਨੰਬਰ ਤੇ ਆਇਆ ਹੈ।ਉਹਨਾ ਨੇ ਉਹ ਫੋਟੋ ਵੀ ਦਿਖਾਈ ਜਿਸ ਵਿਚ ਮੁੱਖ- ਮੰਤਰੀ ਜੀ ਦੇਸ਼ ਦੇ ਵਿੱਤ ਮੰਤਰੀ ਤੋ ਪੁਰਸਕਾਰ ਵੀ ਲੈ ਰਹੇ ਹਨ।ਸਾਰੇ ਬਜੁਰਗ ਬੜੇ ਹੈਰਾਨ ਹੋਏ।ਤੇ ਇਸ ਸੰਬੰਧੀ ਆਪਣੇ ਆਪਣੇ ਵਿਚਾਰ ਦੱਸਣ ਲੱਗੇ।ਚਾਚਾ ਬਚਨ ਸਿਹੁੰ ਪੁੱਛਣ ਲੱਗਾ, "ਭਤੀਜ ,ਕਾਹਦੇ ਵਿਚ ਆਇਐ ਪਹਿਲੇ ਨੰਬਰ ਆਪਣਾ ਪੰਜਾਬ?ਮਾਸਟਰ ਜੀ ਸਮਝਾਉਣ ਲੱਗੇ ਕਿ ਆਪਣੇ ਪੰਜਾਬ ਨੇ ਦੇਸ਼ ਵਿਚ ਸਭ ਤੋ ਵੱਧ ਤਰੱਕੀ ਕੀਤੀ ਹੈ।ਤਾ ਉਹਨਾ ਵਿਚ ਬੈਠਾ ਇਕ ਅਮਲੀ ਵੀ ਬੋਲ ਪਿਆ, "ਕੀ ਸੁਆਹ ਤਰੱਕੀ ਕੀਤੀ ਐ ਸਾਰਾ ਮੁਲਖ ਤਾ ਭੁੱਖਾ ਮਰਨ ਡਿਐ!"
ਜਦੋ ਆਮ ਸਹਿਮਤੀ ਨਾ ਬਣੀ ਤਾ ਇੱਕ ਪੜੇ-ਲਿਖੇ ਸਿਆਣੇ ਬਜੁਰਗ ਨੇ ਬੋਲਣਾ ਸ਼ੁਰੂ ਕੀਤਾ।"ਦਖੋ ਭਰਾਵੋ ,ਤੁਹਾਨੂੰ ਮੈ ਸਮਝਾਉਨਾ ਕਿਵੇ ਕੀਤੀ ਏ ਤਰੱਕੀ ਪੰਜਾਬ ਨੇ।ਕਿਵੇ ਬਣਿਐੂ ਇਹ ਨੰਬਰ ਇੱਕ ਸੂਬਾ।ਇੱਕ ਵਾਰ ਉਹ ਸਾਰਿਆ ਦੇ ਮੂੰਹ ਵਲ ਦੇਖਣ ਤੋ ਬਾਦ ਫੇਰ ਬੋਲਣ ਲੱਗਿਆ ।"ਆਪਣਾ ਪੰਜਾਬ ਸਾਰੇ ਦੇਸ਼ ਵਿਚ ਕੁੜੀਆ ਮਾਰਨ ਵਿਚ ਪਹਿਲੇ ਨੰਬਰ ਤੇ ਆਇਐ।ਪਹਿਲਾ ਤਾ ਜੰਮਣ ਤੋ ਬਾਦ ਮਾਰਦੇ ਸੀ ਹੁਣ ਤਾ ਅੰਤ ਆ ਗਿਆਂ ,ਘੋਰ ਕਲਯੁਗ। ਹੁਣ ਤਾ ਜਿਉਦੀਆ ਕੁੜੀਆ ਕੁੱਤਿਆ ਦੇ ਮੂੰਹੋ ਕੱਢਣੀਆ ਪੈਦੀਆ ਨੇ।ਥਾਂ ਥਾਂ ਖੁੱਲੀਆ ਡਾਕਟਰਾ ਦੀਆਂ ਦੁਕਾਨਾ ਨੇ ਹੁਣ ਤਾ ਨੌ ਮਹੀਨੇ ਉਡੀਕਣ ਦਾ ਜੱਭ ਹੀ ਮੁਕਾ ਤਾ।ਕੁੜੀਆ ਨੂੰ ਤਾ ਸਾਡੇ ਲੋਕ ਪਹਿਲਾ ਹੀ ਚੰਗਾ ਨਹੀ ਸਮਝਦੇ ਸੀ ਰਹਿੰਂਦੀ ਕਸਰ ਪੰਜਾਬੀ ਗਾਣੇ ਕੱਢੀ ਜਾਦੇ ਨੇ।ਧੀ-ਭੈਣ ਦੀ ਸ਼ਰਮ ਹੀ ਖਤਮ ਕਰਤੀ।ਨਾਲੇ ਦਾਰੂ ਨਾਲੇ ਤੀਵੀ ……ਕਹਿ ਕੇ ਨੱਚੀ ਜਾਦੇ ਨੇ।ਦੇਖੋ ਲੋਕੋ, ਨ੍ਹੇਰ ਸਾਈ ਦਾ।
ਆਪਣਾ ਪੰਜਾਬ ਪਹਿਲੇ ਨੰਬਰ ਤੇ ਆਇਐ ਨਸ਼ੇ ਕਰਨ ਵਿੱਚ ।ਦਸ-ਦਸ ਸਾਲ ਦੇ ਮੁੰਡੇ ਨਸ਼ੇ ਕਰਨ ਲਾਗੇ।ਜਿਹੜੇ ਕਦੇ ਸੁਪਨੇ ਵਿਚ ਵੀ ਨੀ ਸੋਚੇ ਉਹ ਨਸ਼ੇ ਆ ਗੇ।ਸਹਿਰਾ ਚ ਤਾ ਪੜਦੀਆ ਕੁੜੀਆ ਵੀ ਨਸ਼ੇ ਕਰਨ ਲਾਗੀਆਂ।ਮੁੰਡਿਆ ਦੀ ਤਾ ਪੁਛੋ ਹੀ ਨਾ ਰਹੇ ਰੱਬ ਦਾ ਨਾਂ।ਹੱਡਾ ਜੋੜਾਂ ਤੇ ਲਾਉਣ ਵਾਲੀਆ ਮਲ੍ਹਮਾ ਵੀ ਨੀ ਛੱਡੀਆਂ।ਖੰਘ ਦੀਆਂ ਸੀਸੀਆਂ ਮਹਿੰਗੀਆ ਕਰਵਾਤੀਆਂ।ਇਹਨਾ ਨੂੰ ਕੋਈ ਪੁਲਸ ਵਾਲਾ ਨੀ ਪੁੱਛਦਾ ।ਮਾ-ਬਾਪ ਕਰਮਾ ਨੂੰ ਰੋਦੇ ਨੇ।ਇਸ ਸਮੇ ਉਸ ਬਜੁਰਗ ਦੀਆ ਗਿਲੀਆ ਹੋ ਗਈਆ ਸਨ।ਸਾਰੇ ਜਣੇ ਬੜੀ ਸ਼ਾਂਤੀ ਨਾਲ ਬੈਠ ਕੇ ਉਸ ਦੀਆ ਗਲਾ ਨੂੰ ਸੁਣ ਰਹੇ ਹੋਣ ਜਿਵੇ ਕਿਤੇ ਸਤਿਸੰਗ ਹੰਦਾ ਹੋਵੇ।
ਆਪਣਾ ਪੰਜਾਬ ਪਹਿਲੇ ਨੰਬਰ ਤੇ ਆਇਐ ਧਰਨੇ-ਰੈਲੀਆ ਕਰਨ ਚ।ਉਹ ਕਿਹੜਾਂ ਦਿਨ ਐ ਜਿਸ ਦਿਨ ਕਿਸੇ ਪਿੰਡ ਜਾ ਸ਼ਹਿਰ ਧਰਨੇ ਰੈਲੀਆਂ ਦਾ ਪਿੱਟ ਸਿਆਪਾ ਨਹੀ ਹੁੰਦਾ।ਕਦੇ ਕਿਸੇ ਪਾਰਟੀ ਦੀ ਰੈਲੀ।ਕਦੇ ਮਾਸਟਰਾ ਤੇ ਕਿਸਾਨਾ ਦੇ ਧਰਨੇ।ਗੁੱਸਾ ਸਰਕਾਰ ਤੇ ਹੁੰਦਾ ਜੱਭ ਲੋਕਾ ਨੁੰ ਪੈ ਜਾਦਾ ਅੇ।ਬਿਜਲੀ ਖੇਤਾ ਵਿਚ ਨੀ ਆਉਦੀ।ਤਨਖਾਹ ਮਾਸਟਰਾ ਨੂੰ ਨੀ ਮਿਲਦੀ।ਰੋਕ ਕੇ ਪਤੰਦਰ ਬੱਸਾ-ਗੱਡੀਆਂ ਖੜਦੇ ਨੇ।ਕੀ ਪਤਾ ਕਿਸੇ ਨੇ ਕਿੰਨੇ ਜਰੂਰੀ ਕੰਮ ਜਾਣਾ ਹੋਵੇ।ਕਿਸੇ ਦਾ ਕੋਈ ਜੰਮਦੈ ਕਿਸੇ ਦਾ ਕੋਈ ਮਰਦੈ।ਪਿੱਛੇ ਜਿਹੇ ਕਿਸਾਨ ਧਰਨਾ ਦੇਣ ਗਏ ਤੀ ਚੰਡੀਗੜ ਬਿਜਲੀ ਬੋਰਡ ਦੇ ਖਿਲਾਫ ।ਉਥੇ ਦਾਰੂ ਸਸਤੀ ਦੇਖ ਕੇ ਉਥੇ ਹੀ ਆਥਣ ਨੂੰਂ ਲੋਟ ਪੋਟ ਹੋ ਗਏ।ਨਾਲੇ ਬੱਸਾ-ਗੱਡੀਆਂ ਰੋਕਣ ਨਾਲ ਸਰਕਾਰ ਨੂੰ ਕੀ ਫਰਕ ਪੈਦੇ।ਉਹ ਤਾ ਹਵਾ ਚ ਉੱਡਦੀ ਐ।ਨਾਲੇ ਸਰਕਾਰ ਨੇ ਕਦ ਲੋਕਾ ਬਾਰੇ ਸੋਚਿਐ।ਆਮ ਬੰਦੇ ਨੂੰ ਸਭ ਥਾ ਮੁਸ਼ਕਲਾ ਨੇ।ਉਸ ਬਜੁਰਗ ਦੀਆਂ ਗਲਾ ਤੋ ਉਸਦਾ ਗੁੱਸਾ ਵੀ ਸਾਫ ਝਲਕ ਰਿਹਾ ਸੀ ।ਉਸਦੇ ਮੱਥੇ ਤੇ ਤਿਉੜੀਆ ਚੜ ਗਈਆਂ ਸਨ।
ਆਪਣੇ ਪੰਜਾਬ ਚ ਸਭ ਤੋ ਵੱਧ ਕਿਸਾਨ ਜਹਿਰ ਖਾ ਕੇ ਮਰਦੇ ਨੇ।ਕੁਝ ਤਾ ਵਿਚਾਰੇ ਕਰਮਾ ਦੇ ਮਾਰੇ ਹੋਣਗੇ ਕਈਆਂ ਦੇ ਸ਼ੌਕ ਅਵਲੇ ਨੇ।ਲਾਲ ਪਰੀ ਤੋ ਬਿਨਾ ਤਾ ਇਹਨਾ ਦੇ ਰੋਟੀ ਨੀ ਲੰਘਦੀ।ਕਾਰਾ ਤੋ ਬਿਨਾ ਖੇਤ ਗੇੜਾ ਨੀ ਵਜਦਾ।ਬਕਰੇ ਬੁਲਾਏ ਬਿਨਾ ਵਿਆਂਹ ਨੀ ਸਜਦੇ।ਅਖੇ ਚਾਰ ਸ਼ੌਕ ਜਟ ਦੇ ਲੰਢੀ ਜੀਪ ,ਬੁਲਟ ,ਫੋਰਡ ਤੇ ਸਫਾਰੀ।ਹੁਣ ਜੇ ਚਾਦਰ ਦੇਖ ਕੇ ਪੈਰ ਨਾ ਪਸਾਰੀਏ ਤਾ ਹਾਲ ਤਾ ਆਪਾ ਨੂੰ ਪਤਾ ਈ ਐ।ਜੇ ਕਰਜ਼ਾ ਲਵਾਗੇ ਫੇਰ ਮੋੜਨਾ ਤਾ ਪਊਗਾ।ਜੇ ਪਹਿਲਾ ਹੀ ਸੰਭਲ ਕੇ ਚਲੀਏ ਕਾਹਨੂੰ ਪੈਣ ਇਹ ਕਾਟੋ ਕਲੇਸ਼॥ਇਹਨਾ ਕਰਕੇ ਵਿਚਾਰੇ ਕਈ ਮਾਤੜ੍ਹ ਭਾਈ ਵੀ ਮਾਰੇ ਜਾਦੇ ਨੇ।
ਆਪਣਾ ਪੰਜਾਬ ਪਹਿਲੇ ਨੰਬਰ ਤੇ ਆਇਐ ਧਰਮ ਜਾਤ ਦੇ ਨਾ ਤੇ ਹੰਦੀਆ ਲੜਾਈਆ ਚ।ਕਿਸੇ ਨਾ ਕਿਸੇ ਰਬ ਦੀ ਹਰ ਬੰਦਾ ਵਸੀਅਤ ਚੁਕੀ ਫਿਰਦੈ।ਜਿਵੇ ਰਬ ਨਾ ਹੋਗੀ ਜਾਇਦਾਦ ਹੋਗੀ।ਹੁਣ ਰਬ ਖੁਦ ਧਰਮਾ ਦੀ ਗਿਣਤੀ ਨਾ ਕਰ ਸਕੇ।ਕਿਹੜਾ ਦਿਨ ਐ ਜਿਸ ਦਿਨ ਕੋਈ ਧਾਰਮਿਕ ਦੰਗਾ ਨਾ ਹੋਵੇ।ਸਰਕਾਰਾ ਵੀ ਇਹਨਾ ਲੜਾਈਆਂ ਦਾ ਫਾਇਦਾ ਲੈਦੀਆਂ ਨੇ ।ਮਾਰਿਆਂ ਫੇਰ ਆਮ ਬੰਦਾ ਜਾਦੈ ।ਬਾਬੇ ਵੀ ਆਂਪਣੀਆ ਮੌਜਾ ਲੁੱਟਦੇ ਨੇ।ਬੱਸ ਚੁੱਪ ਈ ਭਲੀ ਐ ਹੁਣ ਤਾ ਅੰਤ ਆਂ ਗਿਆਂ ਹੁਣ ਤਾ ਦੁਨੀਆਂ।ਕਲ ਮੇਰਾ ਪੋਤਾ ਵੀ ਕਹਿੰਦਾ ਸੀ ਕਿ ਬਾਪੂ ਕੱਲ ਟੀ. ਵੀ. ਤੇ ਦੱਸਦੇ ਸੀ ਕਿ ਦੋ ਜ਼੍ਹਾਰ ਬਾਰਾ ਚ ਦੁਨੀਆ ਖਤਮ ਹੋਊ।ਜੇ ਹੋਈ ਤਾ ਲੋਕ ਆਪਸ ਵਿਚ ਲੜ੍ਹ-ਲੜ ਕੇ ਖਤਮ ਹੋਣਗੇ॥
ਐਂਨੇ ਨੂੰ ਉਸਦਾ ਪੋਤਾ ਬਲਾਉਣ ਆ ਗਿਆ।ਸਾਰੇ ਜਣੇ ਹੈਰਾਨ ਸਨ ਕਿ ਇਹਨਾ ਗੱਲਾ ਵਿਚ ਮਾਣ ਵਾਲੀ ਕਿਹੜੀ ਗੱਲ ਐ।ਇਹਨਾ ਗੱਲਾ ਤੇ ਤਾ ਸਾਨੂੰ ਸ਼ਰਮ ਆਉਣੀ ਚਾਹੀਦੀ ਐ।ਪਰ ਮੁੱਖ-ਮੰਤਰੀ ਜੀ ਪੁਰਸਕਾਰ ਲੈ ਰਹੇ ਹਨ ਤੇ ਹੱਸ ਰਹੇ ਹਨ।
Visit this please

No comments:

Post a Comment