ਬੀਤੇ ਸਾਰੇ ਵਾਕਿਆ ਦਾ ਹਾਲ ਲਿਖਾਂਗੇ
ਤੂੰ ਮੰਗੇਗੀ ਜਵਾਬ ਤੇ ਸਵਾਲ ਲਿਖਾਂਗੇ
ਕਿਹੜੀ ਕਿਹੜੀ ਗੱਲ ਤੇ ਸੀ ਹੋਈ ਚਰਚਾ
ਫੋਲ ਫੋਲ ਦਿਲ ਦੀ ਕਿਤਾਬ ਲਿਖਾਂਗੇ।
ਦਿਲ ਵਿਚ ਰੱਖੇ ਕਾਹਤੋਂ ਵੈਰ ਪਾਲ ਕੇ
ਬਿਨਾਂ ਗਲ਼ੋਂ ਰਹੇ ਲੜਨੇ ਦੀ ਭਾਲ ਤੇ
ਅਸੀਂ ਦੱਸ ਤੇਰਾ ਕੀ ਚੁਕਿਆ
ਮੱਚਦੀ ਰਹੇ ਸੀਨੇ ਧੂਣੀ ਬਾਲ ਕੇ।।
ਯਾਰਾਂ ਮੇਰਿਆ ਤੋਂ ਮੇਰੀ ਗੱਲ ਸੁਣ ਕੇ
ਕੱਲੀ ਕੱਲੀ ਕੱਢੀ ਜਿਹੜੀ ਗਾਲ ਲਿਖਾਂਗੇ।
ਬੀਤੇ ਸਾਰੇ ਵਾਕਿਆ ਦਾ ਹਾਲ ਲਿਖਾਂਗੇ
ਫੋਲ ਫੋਲ ਦਿਲ ਦੀ ਕਿਤਾਬ ਲਿਖਾਂਗੇ।
ਇਜ਼ਤ ਵੀ ਪੂਰੀ ਅਸੀਂ ਕਰਦੇ ਰਹੇ
ਕਦਮਾਂ ਚ ਸਿਰ ਸੀ ਧਰਦੇ ਰਹੇ
ਹਾਸੇ ਠੱਠੇ ਦਾ ਸੀ ਮਹੌਲ ਬਣਿਆ
ਅੰਦਰੋਂ ਸੀ ਪਰ ਕਿਉ ਡਰਦੇ ਰਹੇ
ਦੋਸਤਾਂ ਨੂੰ ਸਾਡੇ ਅਣਜਾਣ ਬੰਦੇ ਦਸਦੀ
ਫੁਕਰੇ ਦਾ ਦਿਤਾ ਜੋ ਖਿਤਾਬ ਲਿਖਾਂਗੇ।
ਬੀਤੇ ਸਾਰੇ ਵਾਕਿਆ ਦਾ ਹਾਲ ਲਿਖਾਂਗੇ।
ਸਿਆਣਪ ਆਪਣੀ ਤੇ ਰਹੇ ਮਾਣ ਕਰਦੀ
ਯਾਰਾਂ ਮੇਰਿਆ ਦਾ ਅਪਮਾਨ ਕਰਦੀ
ਜਦੋ ਤੇਰੀ beauty ਦੀ grace ਨਾ ਪਵੇ
ਫੇਰ ਪਈ ਰੱਜ ਕੇ ਸ਼ਿੰਗਾਰ ਕਰਦੀ
ਜਦੋ ਤੱਕ ਮਨਦੀ ਨੀ ਗਲਤੀ ਆਪਣੀ
ਦਿਲ ਵਿਚ ਆਇਆ ਹਰ ਖਿਆਲ ਲਿਖਾਂਗੇ।
ਕਿਹੜੀ ਕਿਹੜੀ ਗੱਲ ਤੇ ਸੀ ਹੋਈ ਚਰਚਾ
ਫੋਲ ਫੋਲ ਦਿਲ ਦੀ ਕਿਤਾਬ ਲਿਖਾਂਗੇ।।
ਕੁਰਸੀ ਤੇ ਬੈਠ ਗੱਲਾਂ ਕੀਤੀਆਂ
ਸੋਚਦੀ ਹੋਵੇਗੀ ਸਾਡੀ ਦਾਰੂ ਪੀਤੀ ਆ
ਮਾੜਾ ਤੇਨੂੰ ਕਦੇ ਤੱਕਿਆ ਨਹੀਂ
ਖੋਲ ਕੇ ਸੁਣਾਈ ਜਿਹੜੀ ਹੱਡ ਬੀਤੀ ਆ
ਬੰਟੀ ਤਾਂ ਮਨਾਵੇ ਸਦਾ ਖੈਰ ਯਾਰਾਂ ਦੀ
ਆਪ ਚਾਹੇ ਹੋਇਆ ਹਾਲੋ ਬੇਹਾਲ ਲਿਖਾਂਗੇ।
ਬੀਤੇ ਸਾਰੇ ਵਾਕਿਆ ਦਾ ਹਾਲ ਲਿਖਾਂਗੇ
ਤੂੰ ਮੰਗੇਗੀ ਜਵਾਬ ਤੇ ਸਵਾਲ ਲਿਖਾਂਗੇ
ਕਿਹੜੀ ਕਿਹੜੀ ਗੱਲ ਤੇ ਸੀ ਚਰਚਾ ਹੋਈ
ਫੋਲ ਫੋਲ ਦਿਲ ਦੀ ਕਿਤਾਬ ਲਿਖਾਂਗੇ।
ਤੂੰ ਮੰਗੇਗੀ ਜਵਾਬ ਤੇ ਸਵਾਲ ਲਿਖਾਂਗੇ
ਕਿਹੜੀ ਕਿਹੜੀ ਗੱਲ ਤੇ ਸੀ ਹੋਈ ਚਰਚਾ
ਫੋਲ ਫੋਲ ਦਿਲ ਦੀ ਕਿਤਾਬ ਲਿਖਾਂਗੇ।
ਦਿਲ ਵਿਚ ਰੱਖੇ ਕਾਹਤੋਂ ਵੈਰ ਪਾਲ ਕੇ
ਬਿਨਾਂ ਗਲ਼ੋਂ ਰਹੇ ਲੜਨੇ ਦੀ ਭਾਲ ਤੇ
ਅਸੀਂ ਦੱਸ ਤੇਰਾ ਕੀ ਚੁਕਿਆ
ਮੱਚਦੀ ਰਹੇ ਸੀਨੇ ਧੂਣੀ ਬਾਲ ਕੇ।।
ਯਾਰਾਂ ਮੇਰਿਆ ਤੋਂ ਮੇਰੀ ਗੱਲ ਸੁਣ ਕੇ
ਕੱਲੀ ਕੱਲੀ ਕੱਢੀ ਜਿਹੜੀ ਗਾਲ ਲਿਖਾਂਗੇ।
ਬੀਤੇ ਸਾਰੇ ਵਾਕਿਆ ਦਾ ਹਾਲ ਲਿਖਾਂਗੇ
ਫੋਲ ਫੋਲ ਦਿਲ ਦੀ ਕਿਤਾਬ ਲਿਖਾਂਗੇ।
ਇਜ਼ਤ ਵੀ ਪੂਰੀ ਅਸੀਂ ਕਰਦੇ ਰਹੇ
ਕਦਮਾਂ ਚ ਸਿਰ ਸੀ ਧਰਦੇ ਰਹੇ
ਹਾਸੇ ਠੱਠੇ ਦਾ ਸੀ ਮਹੌਲ ਬਣਿਆ
ਅੰਦਰੋਂ ਸੀ ਪਰ ਕਿਉ ਡਰਦੇ ਰਹੇ
ਦੋਸਤਾਂ ਨੂੰ ਸਾਡੇ ਅਣਜਾਣ ਬੰਦੇ ਦਸਦੀ
ਫੁਕਰੇ ਦਾ ਦਿਤਾ ਜੋ ਖਿਤਾਬ ਲਿਖਾਂਗੇ।
ਬੀਤੇ ਸਾਰੇ ਵਾਕਿਆ ਦਾ ਹਾਲ ਲਿਖਾਂਗੇ।
ਸਿਆਣਪ ਆਪਣੀ ਤੇ ਰਹੇ ਮਾਣ ਕਰਦੀ
ਯਾਰਾਂ ਮੇਰਿਆ ਦਾ ਅਪਮਾਨ ਕਰਦੀ
ਜਦੋ ਤੇਰੀ beauty ਦੀ grace ਨਾ ਪਵੇ
ਫੇਰ ਪਈ ਰੱਜ ਕੇ ਸ਼ਿੰਗਾਰ ਕਰਦੀ
ਜਦੋ ਤੱਕ ਮਨਦੀ ਨੀ ਗਲਤੀ ਆਪਣੀ
ਦਿਲ ਵਿਚ ਆਇਆ ਹਰ ਖਿਆਲ ਲਿਖਾਂਗੇ।
ਕਿਹੜੀ ਕਿਹੜੀ ਗੱਲ ਤੇ ਸੀ ਹੋਈ ਚਰਚਾ
ਫੋਲ ਫੋਲ ਦਿਲ ਦੀ ਕਿਤਾਬ ਲਿਖਾਂਗੇ।।
ਕੁਰਸੀ ਤੇ ਬੈਠ ਗੱਲਾਂ ਕੀਤੀਆਂ
ਸੋਚਦੀ ਹੋਵੇਗੀ ਸਾਡੀ ਦਾਰੂ ਪੀਤੀ ਆ
ਮਾੜਾ ਤੇਨੂੰ ਕਦੇ ਤੱਕਿਆ ਨਹੀਂ
ਖੋਲ ਕੇ ਸੁਣਾਈ ਜਿਹੜੀ ਹੱਡ ਬੀਤੀ ਆ
ਬੰਟੀ ਤਾਂ ਮਨਾਵੇ ਸਦਾ ਖੈਰ ਯਾਰਾਂ ਦੀ
ਆਪ ਚਾਹੇ ਹੋਇਆ ਹਾਲੋ ਬੇਹਾਲ ਲਿਖਾਂਗੇ।
ਬੀਤੇ ਸਾਰੇ ਵਾਕਿਆ ਦਾ ਹਾਲ ਲਿਖਾਂਗੇ
ਤੂੰ ਮੰਗੇਗੀ ਜਵਾਬ ਤੇ ਸਵਾਲ ਲਿਖਾਂਗੇ
ਕਿਹੜੀ ਕਿਹੜੀ ਗੱਲ ਤੇ ਸੀ ਚਰਚਾ ਹੋਈ
ਫੋਲ ਫੋਲ ਦਿਲ ਦੀ ਕਿਤਾਬ ਲਿਖਾਂਗੇ।