ਦੱਸ ਹੰਕਾਰ ਕਰੇ ਕਿਸ ਗੱਲ ਦਾ
ਕਿਸਨੂੰ ਪਤਾ ਹੈ ਆਉਣ ਵਾਲੇ ਕੱਲ ਦਾ।
ਮੋਢਿਆਂ ਦੇ ਉਤੋਂ ਜਿਹੜੇ ਰਹਿਣ ਥੁੱਕਦੇ
ਲਾ ਕੇ ਲੰਡੂ ਜੇ ਗਲੀਆਂ ਚ ਬੁੱਕਦੇ
ਸਾਊ ਬੰਦੇ ਉਤੇ ਨਾਲੇ ਰੋਅਬ ਮਾਰਦੇ
ਛੋਟੀ ਛੋਟੀ ਗੱਲ ਉਤੇ ਅਸਲਾ ਨੇ ਚੁਕਦੇ
ਇਹੋ ਜੇ ਬੰਦੇ ਨੇ ਇਤਿਹਾਸ ਬਣਦੇ
ਚੜ ਦੀ ਜਵਾਨੀ ਚ ਨੇ ਰਾਖ ਬਣਦੇ
ਮੇਰੀ ਗੱਲ ਖ਼ਾਨੇ ਚ ਪਾ ਲਈ ਬੱਲੇਆ
ਗੁੰਡਿਆਂ ਦੇ ਸਿਰੋਂ ਨੀ ਸਮਾਜ ਚੱਲਦਾ
ਦੱਸ ਹੰਕਾਰ ਕਰੇ ਕਿਹੜੀ ਗੱਲ ਦਾ
ਕਿਸਨੂੰ ਪਤਾ ਹੈ ਆਉਣ ਵਾਲੇ ਕੱਲ ਦਾ।
ਠੱਗੀ ਬੇਈਮਾਨੀ ਨਾਲ ਜੇਬਾਂ ਭਰਦੇ
ਦਿਨ ਰਾਤ ਪੈਸੇ ਪਿੱਛੇ ਰਹਿਣ ਮਰਦੇ
ਸੋਚਦੇ ਨੇ ਮੁੰਡਾ ਸਾਡਾ ਐਸ਼ ਕਰੂਗਾ
ਕੌਣ ਜਾਣੇ ਰੰਗ ਰੱਬ ਦੇ ਜੋ ਘਰ ਦੇ
ਠੱਗੀ ਨਾਲ ਜੰਮਿਆ ਠੱਗੀ ਚ ਜਾਂਦਾ ਏ
ਮੁੰਡਾ ਬੈਠ ਸੋਹਣੀ ਜੀ ਗੱਡੀ ਚ ਜਾਂਦਾ ਏ
ਹੋ ਜਾਵੇ ਹਾਦਸਾ ਫੇਰ ਕਿਸੇ ਮੋੜ ਤੇ
ਵਾਪਰੇ ਭਾਣੇ ਦਾ ਪਤਾ ਹੀ ਚੱਲਦਾ
ਦੱਸ ਹੰਕਾਰ ਕਰੇ ਕਿਹੜੀ ਗੱਲ ਦਾ
ਕਿਸਨੂੰ ਪਤਾ ਹੈ ਆਉਣ ਵਾਲੇ ਕੱਲ ਦਾ
PGI ਵਿੱਚ ਨਿੱਤ ਗੇੜਾ ਰਹਿੰਦਾ ਹੈ
ਸੰਗੀ ਸਾਥੀ ਕੋਈ ਨਾ ਸਿਰਹਾਣੇ ਬਹਿੰਦਾ ਹੈ
ਬੱਚੇ ਹੋਗਏ ਸਾਰੇ ਕੰਮਾਂ ਕਾਰਾਂ ਚ busy
ਚੱਕ ਲੈ ਓਏ ਰੱਬ ਹੱਥ ਜੋੜ ਕਹਿੰਦਾ ਹੈ
ਕਿਸਨੂੰ ਪਤਾ ਹੈ ਆਉਣ ਵਾਲੇ ਕੱਲ ਦਾ।
ਮੋਢਿਆਂ ਦੇ ਉਤੋਂ ਜਿਹੜੇ ਰਹਿਣ ਥੁੱਕਦੇ
ਲਾ ਕੇ ਲੰਡੂ ਜੇ ਗਲੀਆਂ ਚ ਬੁੱਕਦੇ
ਸਾਊ ਬੰਦੇ ਉਤੇ ਨਾਲੇ ਰੋਅਬ ਮਾਰਦੇ
ਛੋਟੀ ਛੋਟੀ ਗੱਲ ਉਤੇ ਅਸਲਾ ਨੇ ਚੁਕਦੇ
ਇਹੋ ਜੇ ਬੰਦੇ ਨੇ ਇਤਿਹਾਸ ਬਣਦੇ
ਚੜ ਦੀ ਜਵਾਨੀ ਚ ਨੇ ਰਾਖ ਬਣਦੇ
ਮੇਰੀ ਗੱਲ ਖ਼ਾਨੇ ਚ ਪਾ ਲਈ ਬੱਲੇਆ
ਗੁੰਡਿਆਂ ਦੇ ਸਿਰੋਂ ਨੀ ਸਮਾਜ ਚੱਲਦਾ
ਦੱਸ ਹੰਕਾਰ ਕਰੇ ਕਿਹੜੀ ਗੱਲ ਦਾ
ਕਿਸਨੂੰ ਪਤਾ ਹੈ ਆਉਣ ਵਾਲੇ ਕੱਲ ਦਾ।
ਠੱਗੀ ਬੇਈਮਾਨੀ ਨਾਲ ਜੇਬਾਂ ਭਰਦੇ
ਦਿਨ ਰਾਤ ਪੈਸੇ ਪਿੱਛੇ ਰਹਿਣ ਮਰਦੇ
ਸੋਚਦੇ ਨੇ ਮੁੰਡਾ ਸਾਡਾ ਐਸ਼ ਕਰੂਗਾ
ਕੌਣ ਜਾਣੇ ਰੰਗ ਰੱਬ ਦੇ ਜੋ ਘਰ ਦੇ
ਠੱਗੀ ਨਾਲ ਜੰਮਿਆ ਠੱਗੀ ਚ ਜਾਂਦਾ ਏ
ਮੁੰਡਾ ਬੈਠ ਸੋਹਣੀ ਜੀ ਗੱਡੀ ਚ ਜਾਂਦਾ ਏ
ਹੋ ਜਾਵੇ ਹਾਦਸਾ ਫੇਰ ਕਿਸੇ ਮੋੜ ਤੇ
ਵਾਪਰੇ ਭਾਣੇ ਦਾ ਪਤਾ ਹੀ ਚੱਲਦਾ
ਦੱਸ ਹੰਕਾਰ ਕਰੇ ਕਿਹੜੀ ਗੱਲ ਦਾ
ਕਿਸਨੂੰ ਪਤਾ ਹੈ ਆਉਣ ਵਾਲੇ ਕੱਲ ਦਾ
PGI ਵਿੱਚ ਨਿੱਤ ਗੇੜਾ ਰਹਿੰਦਾ ਹੈ
ਸੰਗੀ ਸਾਥੀ ਕੋਈ ਨਾ ਸਿਰਹਾਣੇ ਬਹਿੰਦਾ ਹੈ
ਬੱਚੇ ਹੋਗਏ ਸਾਰੇ ਕੰਮਾਂ ਕਾਰਾਂ ਚ busy
ਚੱਕ ਲੈ ਓਏ ਰੱਬ ਹੱਥ ਜੋੜ ਕਹਿੰਦਾ ਹੈ
No comments:
Post a Comment