Sunday, 30 December 2012

ਦੋਸਤੋ ਗੱਲਾ ਕਰੀਏ ਸੱਚੀ ਜ਼ੁਬਾਨ ਦੀਆਂ
ਸੱਚੇ ਕਿਸੇ ਬੰਦੇ ਦੇ ਈਮਾਨ ਦੀਆ
ਭ੍ਰਿਸ਼ਟਾਚਾਰ ਰੰਗਤ ਰੰਗੀ ਖਲਕਤ ਸਾਰੀ
ਭੁੱਖ ਨਾਲ ਮਰ ਰਹੇ ਇਨਸਾਨ ਦੀਆ
ਖੁਦ ਮਰਕੇ ਉਹ ਦੇਸ਼ ਜਗਾ ਗਈ
ਹੁਣ ਦਿੱਲੀ ਚ ਪਏ ਘਮਸਾਨ ਦੀਆ
ਜਦੋ ਪੁਲਿਸ ਬੇਨਕਾਬ ਹੋ ਗਈ
ਕਿਸੇ ਸ਼ਰੂਤੀ ਦੇ ਚਿਹਰੇ ਤੇ ਰਹਿ ਗਏ ਨਿਸ਼ਾਨ ਦੀਆ
ਮੌਤ ਨੂੰ ਵੀ ਉਹ ਮਖੌਲ ਕਰ ਗਈ
ਉਸ ਮਲਾਲਾ ਦੇ ਪਾਏ ਇਨਕਲਾਬ ਦੀਆ
ਮੁੱਢ ਕਦੀਮੀ ਹੱਕ ਦੀ ਬਲੀ ਚੜੀਆ
ਸ਼ਹੀਨ ਤੇ ਰੇਨੂੰ ਦੇ ਹੋਏ ਅਪਮਾਨ ਦੀਆਂ
ਫਰਜ਼ ਨਿਭਾਉਦਾ ਜੋ ਵੀ ਗੁੰਮਨਾਮ ਮਰਿਆ
ਹਰ ਉਸ ਤੋਮਰ ਜਿਹੇ ਸੈਨਿਕ ਦੇ ਸਨਮਾਨ ਦੀਆ
ਸੱਚ ਲਈ ਹੀ ਜੋ ਸੱਚ ਬੋਲਦਾ
ਕਿਸੇ ਸੁਰਿੰਦਰ ਜਿਹੇ ਬੇਈਮਾਨ ਦੀਆਂ

No comments:

Post a Comment