ਸੁਬਹ-ਸਵੇਰੇ ਸਟਾਫ ਰੂਮ ਵਿਚ ਰੌਣਕਾਂ ਜੁੜੀਆਂ ਸਨ।
ਮੈਂ ਤੇ ਮਨੋਜ ਬਾਕੀ ਸਾਰੀਆ ਕੁੜੀਆਂ ਸਨ॥
'ਫੇਅਰ ਐਨ ਲਵਲੀ' 'ਲਕਸ' ਦੀਆ ਮਹਿਕਾਂ ਛੱਡਦੀਆ ਸਨ।
ਗੱਲ-ਗੱਲ ਤੇ ਖੱਚਰਾ ਵਾਗੂੰ ਦੰਦ ਵੀ ਕੱਢਦੀਆ ਸਨ॥
ਸਾਸੂ-ਮਾਂ ,ਮੈ ਤੇ ਮਨੋਜ ਰਹਿ ਗਏ ਕੱਲੇ ਸੀ।
ਪੈਰ ਚੁੱਕ ਕੇ ਤੱਕਿਆ ਰੁਮਾਲ ਪਈ ਇੱਕ ਬੂਟਾ ਥੱਲੇ ਸੀ॥
ਰੁਮਾਲ ਚੁੱਕ ਕੇ ਆਪਾ ਬੂਟਾ ਤੇ ਚਾਹੀ ਲਾਣੀ ਸੀ।
ਸਾਸੂ-ਮਾ ਕਹਿੰਦੇ ਪੁੱਛਲੋ ਪਹਿਲਾ ਇਹਦੀ ਕਿਹੜੀ ਰਾਣੀ ਸੀ॥
ਪੁੱਛਣ ਸਾਰੀਆ ਮੈਡਮਾ ਨੂੰ ਬੱਚਾ ਕਲਾਸਾ 'ਚ ਗਿਆ ਸੀ।
'ਸਰ ਕਿਸੇ ਦੀ ਨੀ' ਉਹਨੇ ਆ ਕੇ ਕਿਹਾ ਸੀ॥
ਸੁਣਕੇ ਗੱਲ ਝੱਟ ਮਨੋਜ ਨੇ ਬੂਟ ਲਿਸ਼ਕਾਏ ਸੀ।
ਆਪਾ ਕਿਹੜਾ ਕਿਸੇ ਤੋ ਕਦੇ ਘੱਟ ਕਹਾਏ ਸੀ॥
ਲੈ ਕੇ ਰੁਮਾਲ ਅਜੇ ਮੈ ਬੂਟਾ ਤੇ ਈ ਲਾਈ ਸੀ।
ਏਨੇ ਨੂੰ ਮਰਜਾਣੀ ਪਤਾ ਨੀ ਕਿੱਥੋ ਕੈਟੀ ਆਈ ਸੀ॥
'ਹਾਏ ਮੇਰੀ ਰੁਮਾਲ' ਆ ਕੇ ਬੱਦਲ ਵਾਗੂੰ ਗਰਜੀ ਸੀ।
ਫੇਰ ਪ੍ਰਿਸੀ ਕੋਲ ਜਾਣ ਤੋ ਪ੍ਰਦੀਪ ਮੈਡਮ ਨੇ ਮਸਾਂ ਹੀ ਵਰਜੀ ਸੀ॥
ਦੇਖਿਆ ਮੈ ਤਾ ਅਕਲੋ ਉਹ ਜਮ੍ਹਾਂ ਹੀ ਖਾਲੀ ਸੀ।
ਸਕੂਲ਼ ਨੇ ਪਤਾ ਨੀ ਕਿਹੜੇ ਖੱਲ ਖੂੰਜਿਓ ਭਾਲੀ ਸੀ॥
'ਮੈਨੂੰ ਤਾ ਨਵੀ ਦਿਓ' ਦੀ ਰੱਟ ਉਹਨੇ ਲਗਾਈ ਸੀ।
ਆਂਟੀ ਨੇ ਗਿੱਲੀ ਕਰ ਉਹੀ ਹੱਥ ਫੜਾਈ ਸੀ॥
ਗਿੱਲੀ ਤੋ ਤਾ ਬਾਹਲੀ ਆਕਲਕੰਨੀ ਆਉਦੀ ਸੀ।
ਮੇਰੀ ਪਰ ਨਾ ਹਾਸੀ ਰੁਕ ਪਾਉਦੀ ਸੀ॥
ਮੈਡਮ ਸਾਡੀ ਉਹ ਬੜੀ ਹੀ ਆਕੜਕੰਨੀ ਸੀ'।
ਨਵੀ ਦੇ ਨਾ ਨੂੰ ਉਹ ਮਿੰਟਾ ਚ ਮੰਨੀ ਸੀ ॥
ਰੁਮਾਲ ਲੈਣ ਨਵੀ ਸ਼ੇਰੂ ਦੀ ਦੁਕਾਨ ਤੇ ਆਇਆ ਸੀ ।
ਬੰਟੀ ਹੋਰਾ ਮੇਰਾ ਮਜ਼ਾਕ ਬਣਾਇਆ ਸੀ॥
ਮੋਂਟੀ ਕਹਿੰਦਾ ਤੈਨੁੰ ਕਿਹੜੀ ਫਸ ਗਈ ਏ।
ਕੀਹਦੀ ਫੁੱਟੀ ਕਿਸਮਤ ਹੋਰ ਘਸ ਗਈ ਏ॥
ਬੁਲਬੁਲ ਦੀਆ ਦੋ ਬੁਲਬੁਲ ਲਈ ਖ੍ਰੀਦ ਲਿਆਇਆ ਸੀ।
ਅਗਲੇ ਦਿਨ ਉਸਦਾ ਜਨਮ ਦਿਨ ਵੀ ਮਨਾਇਆ ਸੀ॥
ਰੁਮਾਲਾ ਲੈ ਉਹ ਗੁਲਾਬ ਵਾਗੂੰ ਖਿੜ ਗਈ ਸੀ।
ਪਿਆਰੀ ਜਿਹੀ ਆਪਾ ਨੂੰ ਕੰਬਣੀ ਛਿੜ ਗਈ ਸੀ॥
ਰੱਬ ਸਬੱਬੀ ਸੱਜਣਾ ਦੇ ਬੁੱਲ ਹੁੰਦੇ ਸੋਹਣੇ ਨੇ।
ਆਪਾ ਨਹੀ ਆਪਣੀ ਰੁਮਾਲ ਨੇ ਤਾ ਚੁੰਮੇ ਹੋਣੇ ਨੇ॥
ਰੁਮਾਲ ਦੀ ਘਟਨਾ ਉਹਨੇ ਆਸ਼ਕ ਨੂੰ ਵੀ ਦੱਸੀ ਸੀ।
ਕਹਿੰਦੀ ਉਹਨੂੰ 'ਸੁਰਿੰਦਰ' ਨੂੰ ਪਿਲਾਉਣੀ ਪੈਣੀ ਲੱਸੀ ਸੀ॥
ਕਹਿੰਦੀ ਗੱਲ ਗੱਲ ਤੇ ਨਾਲ ਮੇਰੇ ਛੇੜਖਾਨੀ ਕਰਦਾ ਸੀ।
ਸਕੂਲ਼ੇ ਨਾ ਸ਼ੰਕੂ ਨਾ ਉਹ ਪਿੰ੍ਰਸੀ ਤੋ ਡਰਦਾ ਸੀ'॥
ਸੇਵਾ ਕਰਨੀ ਉਹਦੀ ਹਣੁ ਤੇਰੇ ਸਿਰ ਸੀ।
ਫੇਰ ਹੀ ਮੈ ਦੇਣੀ ਤੈਨੂੰ ਬਦਾਮਾ ਵਾਲੀ ਖੀਰ ਸੀ॥
ਰੁਮਾਲ ਤਾ ਉਹਦੀ ਮਨੋਜ ਨੇ ਵੀ ਘਸਾਈ ਸੀ।
ਪਰ ਉਹਨੇ ਕੁੰਡੀ ਕੱਲੇ ਮੇਰੇ ਨਾਲ ਕਿਉ ਫਸਾਈ ਸੀ?॥
ਦੁਕਾਨ ਬੰਟੀ ਕੀ, ਸਣੇ ਗੰਜੂ ਮਹਿਫਿਲ ਲਾਈ ਸੀ।
ਆਸ਼ਕ ਉਹਦੇ ਨੇ ਮੈਨੂੰ ਖੁਦ ਗੱਲ ਸੁਣਾਈ ਸੀ॥
ਕਹਿੰਦਾ ਨਾਲ ਤੇਰੇ ਮੈ ਕਿਉ ਸੜਨਾ ਸੀ।
ਕੁੜੀਆ ਪਿੱਛੇ ਕਾਹਨੂੰ ਚਾਹੀਦਾ ਐਵੇ ਲੜਨਾ ਸੀ?
ਮੈ ਤਾ ਚੇਤੇ ਕਰ ਬਾਹਲਾ ਹੀ ਹੱਸਿਆ ਸੀ।
ਨਾਲ ਗਏ ਗੰਜੂੰ ਨੂੰ ਤਾ ਜਦ ਉਹਨੇ ਜੰਝ ਹੀ ਦੱਸਿਆ ਸੀ॥
ਠੰਡੇ ਮੌਸਮਾ, ਤਪਦੇ ਜਿਸਮਾਂ ਦੀ ਨਾ ਕੋਈ ਗੱਲ ਕਹੀ ਸੀ।
ਸ਼ਿਮਲੇ ਜਾਣ ਲਈ ਤਾ ਉਹ ਮੰਂਨ ਵੀ ਗਈ ਸੀ॥
ਅਸੈਬਲੀ ਵੇਲੇ ਸੁਣਕੇ ਮੂੰਹੋ ਮਜ਼ਾ ਆਇਆ ਬੜਾ ਸੀ।
ਝੂਠ ਨੀ ਕਹਿੰਦਾ ਪੂੱਛ ਲੋ ਮਨੋਜ ਕੋਲ ਸਾਡੇ ਖੜਾ ਸੀ॥
ਲ਼ੱਟੂ ਹੋਈ ਨੂੰ ਦੇਖ ਕੇ ਮਨੋਜ ਗਿਆ ਹਿੱਲ ਸੀ।
ਕਹਿੰਦਾ ਕਿਹੜੇ ਸਾਹਬ ਨਾਲ ਠੋਕਿਆ ਕਿੱਲ ਸੀ॥
ਕਹਿੰਦਾ ਸੁਰਿੰਦਰ ਸਾਡੇ ਵਾਸਤੇ ਵੀ ਕੋਈ ਛੱਡਦੇ ਤੂੰ ।
ਆਪ ਤਾ ਕੱਢ ਲਿਆ ਸਾਡਾ ਵੀ ਕੰਡਾ ਕੱਢਦੇ ਤੂੰ ॥
ਮਿਸਜ਼ ਵਾਲੀ ਗੱਲੋ ਉਹ ਨਾਲ ਮੇਰੇ ਰੁੱਸ ਗਈ ਸੀ।
ਉਸ ਦਿਨ ਤੋ ਉਹ ਮੈਥੋ ਖੁੱਸ ਗਈ ਸੀ॥
No comments:
Post a Comment