ਦਿਨ ੩੧ ਮਾਰਚ ਦੇ ਸ਼ੰਕੂ ਜੀ ਨੇ ਪੁਰਾਣੀ ਬਿਲਡਿੰਗ ਚ ਮੀਟਿੰਗ ਇੱਕ ਬੁਲਾਈ ਸੀ,
ਮੈਡਮਾਂ ਨੇ ਵੀ ਆਪਣੇ ਅੰਦਾਜ਼ ਚ ਪੂਰੇ ਕਮਰੇ ਚ ਰੌਣਕ ਲਾਈ ਸੀ
ਸਕੂਲ਼ ਬਾਰੇ ਇੱਕਠਿਆ ਬੈਠ ਅਜੱ ਕਈ ਨੁਕਤੇ ਕਰਨੇ ਸਾਝੇ ਸੀ
ਕੰਮ ਕਈ ਚਾੜਨੇ ਪੂਰੇ ਪਿਛਲੇ ਵਰ੍ਹੇ ਜਿੰਨੀ ਰਹਿ ਗਏ ਵਾਝੇ ਸੀ
ਪੀ ਸਿਗਰਟੀ ਪਿੰ੍ਰਸੀ ਜੀ ਆਪਣੇ ਪੂਰੇ ਸਰੂਰ ਚ ਆਏ ਸਨ
ਅਗਲੇ ਸਾਲ ਵੀ ਰੱਖ ਲੈਣ ਲਈ ਸ਼ੰਕੂ ਜੀ ਮਸਾਂ ਭਰਮਾਏ ਸਨ
ਲ਼ਾ ਸੜੀ ਜੀ ਐਨਕ ਸ਼ੰਕੂ ਜੀ ਆਪਣੀ ਲੱਚਰਬਾਣੀ ਸ਼ੁਰੂ ਕੀਤੀ ਸੀ
ਹੋਰ ਨਾ ਦੇਵੇ ਬੋਲਣ ਬੱਸ ਆਪਣੀ ਹੀ ਰਾਮ ਕਹਾਣੀ ਸ਼ੁਰੂ ਕੀਤੀ ਸੀ
ਮੂਹਰਲੇ ਡੈਸਕੀ ਮੈਡਮਾ ਜਿਵੇ ਬੁੱਤ ਬਣੀ ਬੈਠੀਆ ਰਹੀਆ
ਪੱਲੇ ਪਈ ਨਾ ਇੱਕ ਜੋ ਫੁੱਦੂ ਗੱਲਾ ਸ਼ੰਕੂ ਜੀ ਕਹੀਆ
ਮਿੰਟ-ਮਿੰਟ ਬਾਦ ਮੈਡਮ ਬੋਲਦੀ ਨੀ ,ਨਾ ਬੋਲਦੀ ਨੀ ,ਕਹਿੰਦੇ ਸਨ
ਪਿੱਛੇ ਬੈਠੇ ਸੁਰਿੰਦਰ ਹੋਰੀ ਹੁਣ ਕਾਹਨੂੰ ਉਹਨੂੰ ਵੇਂਹਦੇ ਸਨ
ਬੱਸ ਐਨੇ ਚ ਆਟੀ ਚਾਹ ਦੇ ਕੱਪ ਕਮਰੇ ਚ ਲਿਆਏ ਸਨ
ਲੌਂਗਾ ਦੀ ਥਾ ਕੀ ਮੱਛਰ ਕੁੱਟ ਕੱਟ ਪਾਏ ਸਨ
ਪੀ ਕੇ ਘੁੱਟ ਹਰ ਕੋਈ ਗਾਲਾ ਕੱਢੀ ਜਾਦਾ ਸੀ
ਸਾਰੀ ਦੀ ਸਾਰੀ ਚਾਹ ਕੱਪ ਚ ਛੱਡੀ ਜਾਦਾ ਸੀ
ਸ਼ੰਕੂ ਜੀ ਬੇਸ਼ਰਮੀ ਬੇਸ਼ਰਮੀ ਸਾਰੀ ਦੀ ਸਾਰੀ ਪੀ ਗਏ ਸਨ
ਪ੍ਰਿਸੀ ਜੀ ਵੀ ਨਾਲ ਆ ਸ਼ੰਕੂ ਤੇਰੇ ਚੁਪਚਾਪ ਕਹਿ ਗਏ ਸਨ
ਪਹਿਲੀ ਗੱਲ ਉਹਨਾ ਫੀਸਾ ਤੋ ਹੀ ਤੋਰੀ ਸੀ
ਫੀਸਾ ਵਧਾਉਣ ਦੀ ਕੱਢੱੀ ਨਵੀ ਚੋਰ ਮੋਰੀ ਸੀ
ਫੀਸਾ ਚ ਕਰ ਭਾਰੀ ਵਾਧਾ ਬਾਣੀਏ ਮੰਡੀ ਦੇ ਲੁੱਟਣੇ ਨੇ
ਕਿਤਾਬਾ ਵੇਚ ਪੂਰੇ ਮੁੱਲਾ ਤੇ ਪੈਸੇ ਪੂਰੇ ਕੁੱਟਣੇ ਨੇ
ਆਪਾ ਕੀ ਕਹਿਣਾ ਸੀ ਚੁੱਪ ਚਾਪ ਬੈਠੇ ਸੁਣੀ ਗਏ
ਂਨਾਲੇ ਵਿੱਚ ਵਿੱੱਚ ਸ਼ੈਕੀ ਹੋਰਾ ਨਾਲ ਮੈਡਮਾ ਦੀਆ ਬੁਣੀ ਗਏ
ਸਾਸੂ ਮੈਡਮ ਵੀ ਆਪਣੀ ਕਿੱਲੀ ਕੋਈ ਠੋਕੀ ਜਾਦੇ ਸੀ
ਠਾਰਾ ਟਾਇਰਾ ਵਾਲੇ ਵੀ ਕੁਝ ਨਾ ਕੁਝ ਘੋਟੀ ਜਾਦੇ ਸੀ
ਸ਼ੰਕੂ ਵੀ ਘੜੀ ਮੁੜੀ ਡਾਇਲਾਗ ਮੇਰੇ ਵੱਲ ਘੁਮਾਉਦਾ ਸੀ
ਮੈ ਵੀ ਘੁਮਾ ਕੇ ਛੱਕਾ ਲੰਬਾ ਪੂਰਾ ਲਾਉਦਾ ਸੀ
ਟੇਢਾ ਜਿਹਾ ਤੱਕ ਉਹ ਨਜ਼ਰ ਮੈਡਮ ਵੱਲ ਕਰ ਲੈਦਾ ਸੀ
ਸਾਡਾ ਪ੍ਰਿਸੀ ਵੀ ਵਿਚਾਰਾ ਚੋਰੀ ਠੰਡਾ ਹੌਕਾ ਭਰ ਲੇਦਾ ਸੀ
ਆਪਣੇ ਕਿੰਡਰਗਾਰਟਨ ਵਾਲੇ ਦੰਦ ਕਢੀ ਜਾਦੇ ਸੀ
ਇੱਕ ਤਾ ਬਿੱਲੀ ਮੂੰਹੀ ਦੂਜੀ ਦੇ ਜਬੜਿਆ ਟੋਏ ਪੈਦੇਂ ਸੀ
ਨਾ aੁਹ ਕੁਝ ਸੁਣਦੇ ਸੀ ਨਾ ਸੁਣਨ ਦੇਂਦੇ ਸੀ
ਪਤਾ ਨੀ ਕਿਹੜੇ ਆਸ਼ਕਾ ਦੇ ਸੁਪਨੇ ਵੇਂਹਦੇ ਸੀ
ਗੱਲ ਹਰ ਵਾਰ ਕੁੱਟਣਾ ਨੀ ਸੁਰਿੰਦਰ ਬੱਚਿਆ ਨੂੰ ਤੇ ਆ ਕੇ ਰੁਕਦੀ ਸੀ
ਪਤਾ ਨੀ ਕੁੱਟਣ ਨਾਲ ਕੀ ਬੱਚਿਆ ਦੀ ਦੁਖਦੀ ਸੀ
ਆਪਣੇ ਵੇਲੇ ਅਸੀ ਬਾਪੂ ਤੋ ਬੜੀਆਂ ਲੱਤਾ ਖਾਦੇ ਸੀ
ਲ਼ੱਖ ਵਰਜਦੇ ਤੇ ਸੂਏ ਤੇ ਜਾ ਜਾ ਨਹਾਉਦੇ ਸੀ
ਆਪਾ ਤਾ ਫੇਰ ਵੀ ਇੱਕ ਅੱਧ ਥੱਪੜ ਲਾਈਦਾ ਸੀ
ਬਾਪੂ ਤੇ ਆਪਾ ਨੂੰ ਜੁੱਤੀਆਂ ਨਾਲ ਪੂਰਾ ਘਮਾਈਦਾ ਸੀ
ਆਪਣੀ ਤਾ ਮਾ ਨੇ ਵੀ ਪੂਰਾ ਚਾੜਿਆ ਘੋਟਾ ਸੀ
ਕੁਟਦੀ ਸੀ ਨਾਲ ਜੀਹਦੇ ਡੰਡਾ ਵੀ ਪੂਰਾ ਮੋਟਾ ਸੀ
ਆਪਾ ਨੂੰ ਤਾ ਕਦੇ ਕੁਝ ਹੋਇਆ ਨੀ
ਸੁਰਿੰਦਰ ਤਾ ਬੇਸ਼ਰਮ ਕਦੇ ਵੀ ਰੋਇਆ ਨੀ
ਥਪੜ ਨਾਲ ਕੀ ਇਹਨੀ ਹਡੀ ਟੁਟਣੀ ਸੀ
ਸੇਕ ਹੀ ਨਾ ਲੱਗੇ ਉਹ ਵੀ ਕੀ ਕੁੱਟਣੀ ਸੀ
ਕਪਿਲ ਵੀ ਬੈਠਾ ਕੋਈ ਮਸਕਰੀ ਕੋਈ ਕਰ ਜਾਦਾ ਸੀ
ਕੁਲਜੀਤ ਵਿਚਾਰਾ ਅੈਵੇ ਹੀ ਵਾਧੂ ਦਾ ਡਰ ਜਾਦਾ ਸੀ
ਆਪਾ ਨਜ਼ਰ ਗੁਲਾਬ ਤੇ ਟਿਕਾ ਕੇ ਰੱਖ ਲਈ ਸੀ
ਜਿਸਮ ਨਹੀ ਮਹਿਕ ਤਾ ਜਿਸਮਾਨੀ ਚੱਖ ਲਈ ਸੀ
ਇੱਕ ਹੋਰ ਵਾਰ ਵਾਰ ਲਟਾ ਕੰਨ ਤੋ ਪਿਛੇ ਕਰਦੀ ਸੀ
ਇੱਕ ਮੋਟੀ ਕਹਿੰਦੀ ਉਹ ਮੇਰੇ ਤੇ ਮਰਦੀ ਸੀ
ਸ਼ਿਮਲੇ ਲਿਜਾਉਣ ਲਈ ਤਾ ਉਸਨੇ ਇਕੇਰਾ ਕਿਹਾ ਸੀ
ਮੈ ਹੀ ਸ਼ਰੀਫ ਸੀ ਜਿਹੜਾ ਚੁੱਪ ਰਿਹਾ ਸੀ
ਆਪਣੇ ਹੁਸਨ ਚ ਉਹ ਪੂਰੀ ਮਗਰੂਰ ਸੀ
ਚੜਦੀ ਜੁਆਨੀ ਦਾ ਉਹਤੇ ਚੜਿਆ ਸਰੂਰ ਸੀ
ਪੱਬ ਬੋਚ ਬੋਚ ਜ਼ਮੀਨ ਤੇ ਉਹ ਧਰਦੀ ਸੀ
ਟੋਆ ਨਾ ਪੈ ਜਾਵੇ ਸ਼ਾਇਦ ਏਸੇ ਗੱਲੋ ਡਰਦੀ ਸੀ
ਕਈ ਵਾਰੀ ਉਹ ਬੜੀ ਹੀ ਸੋਹਣੀ ਲੱਗਦੀ ਸੀ
ਮੁੰਦਰੀ ਸੋਨੇ ਦੀ ਹੋਵੇ ਜਿਵੇ ਦਗਦੀ ਸੀ
ਆਪਾ ਨੂੰ ਤਲਾਸ਼ ਕਿਸੇ ਹੋਰ ਸ਼ਿਕਾਰ ਦੀ ਸੀ
ਉਹ ਤਾ ਮਾਸ਼ੂਕ ਆਪਣੇ ਕਿਸੇ ਯਾਰ ਦੀ ਸੀ
ਮੀਟਿੰਗ ਚ ਬਹਿਸ ਅਜੇ ਵੀ ਜਾਰੀ ਸੀ
ਸ਼ੰਕੂ ਦੀ ਬਕਵਾਸ ਅਜੇ ਵੀ ਜਾਰੀ ਸੀ
ਕਹਿੰਦੇ ਅਨੁਸ਼ਾਸਨ ਦੀ ਕਾਇਮ ਮਿਸਾਲ ਕਰਾਂਗੇ
ਹੁਣ ਨਾ ਕਿਸੇ ਚੋਚਲੇ ਮੋਚਲੇ ਤੋ ਡਰਾਂਗੇ
ਮੈਨੂੰ ਪਤਾ ਉਹ ਮੋਕ ਛੇਤੀ ਹੀ ਮਾਰ ਜਾਦਾ ਸੀ
ਫੇਰ ਸ਼ੰਕੂ ਨੂੰ ਫਸਾ ਪਾਰ ਜਾਦਾ ਸੀ
ਮਾ ਮੈਂਨੂੰ ਹਾਕਾ ਮਾਰ ਬੁਲਾਉਦੀ ਪਈ ਸੀ
ਆਪਣੀ ਨੀਂਦ ਨਾ ਪਰ ਜਾਦੀ ਪਈ ਸੀ
ਮਾਰ ਕੇ ਖੁਚ ਉਹਨੇ ਆਪਾ ਉਠਾਇਆ ਸੀ
ਹੈਂ ਇਹ ਕੀ ਮੈਨੂੰ ਸੁਪਨਾ ਆਇਆ ਸੀ
No comments:
Post a Comment