ਉਡਦਾ ਫਿਰੇ ਨੀ ਤੇਰਾ ਦਿਲ
ਲੱਗੇ ਨਾ ਹੁਣ ਵਿੱਚ ਪੜ੍ਹਾਈਆਂ
ਹਿੱਕਾਂ ਹੋਈਆ ਪਹਾੜੀ ਚੋਟੀਆਂ
ਕੈਰੇ ਜਿਸਮ ਤੇ ਰੌਣਕਾਂ ਲਾਈਆਂ
ਤੂੰ ਪੂਰੀ ਦੀ ਪੂਰੀ ਮਖਿਆਲ ਹੋਈ
... ਸਾਡੇ ਚਿਹਰੇ ਤੇ ਉਡਣ ਹਵਾਈਆਂ
ਹੱਥ ਲਾਣੋਂ ਤੈਨੂੰ ਡਰਦਾ ਮੈਂ
ਖੌਰੇ ਸੜ ਜਾਵਣ ਤਰੁਨਾਈਆਂ
ਗੱਲਾ੍ਹ ਤੇਰੀਆ ਇੰਜ ਹੋਈਆ
ਜਿਉ ਕੱਚੇ ਦੁੱਧ ਤੇ ਮਲਾਈਆਂ
ਤੂੰ ਤਰਾਸ਼ਿਆ ਬੁੱਤ ਮਸਤੀ ਵਿਚ ਬਹਿ ਕੇ ਜੀ
ਸਦਕੇ ਜਾਵਾਂ ਰੱਬਾਂ ਤੇਰੀਆ ਖੁਦਾਈਆਂ
No comments:
Post a Comment