Monday, 13 August 2012

ਧੀਆਂ ਦੇ ਮਾਪੇ, ਨਿੱਤ ਸਿਆਪੇ




ਧੀ ਕੀ ਹੁੰਦੀ ਏ?ਇਹ ਸਿਰਫ ਉਹੀ ਜਾਣਦਾ ਜਿਸਦੇ ਧੀ ਹੋਵੇ।ਜੱਗ ਚੰਦਰੇ 'ਚ ਧੀਆ ਨੂੰ ਜੰਦਰੇ ਮਾਰ ਕੇ ਵੀ ਨਹੀ ਰੱਖਿਆ ਜਾ ਸਕਦਾ। ਪਰ ਅਜ਼ਾਦੀ ਦਿੰਦੇ ਵੀ ਮਨ ਵਿੱਚ ਇੱਕ ਧੁੜਕੂ ਲੱਗਿਆ ਰਹਿੰਦਾ ਹੈ। ਹਰ ਵੇਲੇ ਰੱਬ ਅੱਗੇ ਇਹੀ ਅਰਦਾਸ ਰਹਿੰਦੀ ਹੈ ਦੇਖੀ ਰੱਬਾ! ਕਿਤੇ ਸਾਡੀ ਧੀ ਕੋਈ ਗਲਤ ਕਦਮ ਨਾ ਚੁੱਕ ਲਵੇ।ਧੀਆ ਘਰ ਦੀ ਇੱਜ਼ਤ ਨੇ। ਉਹਨਾ ਦੀ ਇੱਕ ਛੋਟੀ ਜਿਹੀ ਭੁੱਲ ਸਾਰੇ ਖਾਨਦਾਨ ਦੇ ਮੱਥੇ ਤੇ ਕਲੰਕ ਦਾ ਟਿੱਕਾ ਲਾ ਦਿੰਦੀ ਹੈ।
ਅਜੋਕੇ ਸੂਚਨਾ ਟੈਕਨਾਲੋਜੀ ਯੁੱਗ ਵਿੱਚ ਸਾਡੀ ਇੱਜ਼ਤ ਕੱਖਾ ਦੇ ਬਰਾਬਰ ਰਹਿ ਗਈ ਹੈ॥ਪਤਾ ਨਹੀ ਕਿੰਨੇ ਕੈਮਰੇ ਕਿੰਨੇ ਕੁ ਮੋਬਾਇਲ ਸਾਡੀਆ ਧੀਆ ਦੀਆ ਇਜ਼ਤਾ ਨੀਲਾਮ ਕਰਨ ਨੂੰ ਫਿਰਦੇ ਨੇ ਤੇ ਕਿੰਨੇ ਹੀ ਅਵਾਜ਼ਾ ਰਿਕਾਰਡ ਕਰਕੇ ਬਦਨਾਮ ਕਰਨ ਲਈ।ਪੰਜਾਬੀਆ ਦੇ ਸਿਰ ਤਾ ਇਸ ਸੂਚਨਾ ਟੈਕਨਾਲੋਜੀ ਦਾ ਇੱਕ ਅੱਡ ਹੀ ਭੂਤ ਸਵਾਰ ਹੋਇਆ ਹੈ ਜੋ ਸ਼ਾਇਦ ਕਿਸੇ ਹੋਰ ਕੌਮ ਤੇ ਨਾ ਛਾਇਆ ਹੋਵੇ।ਗੁਰੂਆਂ ਦੇ ਨਾਂ ਤੇ ਜੀਣ ਵਾਲਾ ਪੰਜਾਬ ਤੇ ਬਾਬੇ ਨਾਨਕ ਦੀ ਧਰਤੀ ਦੇ ਵਸਿੰਦੇ ਅੱਜ ਧੀਆ ਦੀ ਇੱਜ਼ਤ ਕਿਸ ਤਰ੍ਹਾ ਨੀਲਾਮ ਕਰਨ ਨੂੰ ਫਿਰਦੇ ਨੇ ,ਦੇਖ ਕੇ ਲੱਗਦਾ ਹੈ ਕਿ ਇਹ ਪੰਜਾਬੀ ਹੋ ਹੀ ਨਹੀ ਸਕਦੇ।ਇਹ ਤਾ ਸ਼ਾਇਦ ਗੋਰਿਆ ਦੀ ਕੌਮ ਹੀ ਰਹਿ ਗਈ ਪੰਜਾਬ ਚ।
ਭਾਵੇ ਸਾਡੇ ਲੋਕ ਖਾਣ ਨੂੰ ਦਾਣਿਆ ਲਈ ਤਰਸਦੇ ਰਹਿਣ ਪਰ ਧੰਨਵਾਦ ਸੂਚਨਾ ਟੈਕਨਾਲੋਜੀ ਦਾ ਜਿਸਨੇ ਬੱਚੇ-ਬੱਚੇ ਦੇ ਹੱਥ ਵਿੱਚ ਮੋਬਾਇਲ ਫੜਾ ਦਿੱਤਾ। ਤੇ ਵਧਾਈਆਂ ਸਾਡੇ ਲੋਕਾ ਨੂੰ ਜਿਹੜੇ ਦਸ-ਦਸ ਸਾਲ ਦੇ ਬੱਚਿਆ ਨੂੰ ਮਹਿੰਗੇ-ਮਹਿੰਗੇ ਫੋਨ ਦੇ ਕੇ ਸੁਨੀਤਾ ਵਿਲੀਅਮ ਨਾਲ ਪੁਲਾੜੀ ਯਾਤਰਾ ਤੇ ਚਲੇ ਗਏ ਸੁਪਨੇ ਦੇ ਵਿੱਚ।ਉਹਨਾ ਨੇ ਆਪਣੇ ਗੁਆਢੀਆਂ ਤੋ ਮਹਿੰਗੇ ਮੋਬਾਇਲ ਆਪਣੇ ਬੱਚਿਆਂ ਨੂੰ ਲੈ ਕੇ ਦਿੱਤੇ। ਘਰ ਦੀ ਤੀਵੀ ਦੀ ਗੁਆਂਢਣਾ ਚ ਹੈਂਕੜ ਵੱਧ ਗਈ ।ਹੁਣ ਉਹ ਬਾਕੀਆ ਨਾਲੋ ਵੱਧ ਗੱਲਾ ਕਰਦੀ ਹੈ।ਪਰ ਫਿਰ ਸਮਾਂ ਉਲਟਦਾ ਹੈ ਤੇ ਬਾਕੀ ਗੱਲਾ ਕਰਦੀਆਂ ਨੇ ਉਹ ਸੁਣ ਵੀ ਨਹੀ ਸਕਦੀ।
ਮੇਰੇ ਹਿਸਾਬ ਨਾਲ ਸਭ ਤੋ ਲਾਪਰਵਾਹ ਤੇ ਅਨਪੜ ਕੌਮ ਪੰਜਾਬੀ ਹੀ ਹੈ।ਜੋ ਸੌਦੇ ਹੀ ਇੱਜ਼ਤਾ ਦੇ ਹੀ ਕਰਦੀ ਹੈ।ਇਸਦੀ ਤਾਜ਼ਾ ਮਿਸਾਲ ਸਾਡੇ ਸ਼ਹਿਰ ਲੈਹਰਾ ਗਾਗਾ ਵਿਚ ਦੇਖਣ ਨੂੰ ਮਿਲੀ। ਭਾਵੇ ਇਹ ਸ਼ਹਿਰ ਛੋਟਾ ਜਿਹਾ ਹੈ।ਪਰ ਮੋਬਾਇਲਾਂ ਤੇ ਮੋਟਰਸਾਇਕਲਾਂ ਦੇ ਮਾਮਲੇ ਚ ਇਹ ਕਿਸੇ ਵੀ ਵੱਡੇ ਸ਼ਹਿਰ ਨੂੰ ਮਾਤ ਪਾ ਸਕਦਾ ਹੈ। ਕਿਸੇ ਦਸਵੀ ਪਾਸ ਲੜਕੀ ਦੀ ਉਸਦੇ ਕਿਸੇ ਆਸ਼ਕ ਮੁੰਡੇ ਤੇ ਦੋਸਤਾ ਦੁਆਰਾ ਬਣਾਈ ਵੀਡੀਓ ਇੰਟਰਨੈਟ ਤੇ ਪਾਉਣ ਨਾਲ ਇਹ ਸ਼ਹਿਰ ਇੱਕ ਨਵਾ ਇਤਿਹਾਸ ਰਚ ਗਿਆ।ਅਖਬਾਰਾਂ ਤੇ ਨਿਊਜ਼ ਚੈਨਲਾਂ ਦੁਆਰਾ ਇਸਦੀ ਜੋ ਪੇਸ਼ਕਾਰੀ ਕੀਤੀ ਗਈ ਉਹ ਵੀ ਇਕ ਪਾਸੜ ਸੀ। ਆਪਣੇ ਆਪਣੇ ਢੰਗ ਨਾਲ ਖਬਰ ਦੀ ਉਚਿਚਤਾ ਤੇ ਜਿਆਦਾ ਧਿਆਨ ਦਿੱਤਾ ਗਿਆ। ਇਹਨਾ ਵਿਚ ਕਿਹਾ ਗਿਆ ਨਸ਼ੀਲੀ ਚੀਜ ਖਵਾ ਕੇ ਉਸ ਨਾਲ ਇਹ ਵੀਡੀਓ ਬਣਾਈ ਗਈ ਜੋ ਕਿ ਬਿਲਕੁਲ ਵੀ ਹਜ਼ਮ ਹੋਣ ਵਾਲੀ ਗਲ ਨਹੀ।
ਪਤਾ ਲੱਗਾ ਕਿ ਪੁਲਿਸ ਨੇ ਚਾਰ ਲੜਕਿਆਂੰ ਨੂੰ ਕਾਬੂ ਕੀਤਾ।ਪਰ ਇੱਕ ਲੜਕੇ ਵਿਰੁਧ ਕੋਈ ਗਵਾਹੀ ਦਰਜ ਨਾ ਹੋਣ ਕਾਰਨ ਉਸਨੂੰਂ ਅਦਾਲਤ ਚ ਪੇਸ਼ ਨਹੀ ਕੀਤਾ ਗਿਆ।ਬਾਕੀਆਂ ਨੂੰ ਪੁਲਿਸ ਰਿਮਾਂਡ ਤੇ ਭੇਜਿਆ ਗਿਆ। ਪਿੰਡ ਦੇ ਲੋਕੀ ਗੱਲਾ ਕਰਦੇ ਨੇ ਕਿ ਅਮੀਰ ਪਰਿਵਾਰ ਦਾ ਪੁੱਤ ਹੋਣ ਕਾਰਨ ਉਹ ਚੌਥਾ ਲੜਕਾ ਨਿਕਲ ਗਿਆ ਜੋ ਕਿ ਇਕ ਬਹੁਤ ਹੀ ਸੋਚ ਵਿਚਾਰ ਵਾਲੀ ਗੱਲ ਹੈ।ਤੇ ਇਹ ਸੱਚ ਸਿੱਧ ਕਰਦੀ ਹੈ ਕਿ ਜੇਕਰ ਪੈਸਾ ਹੈ ਤਾ ਕੀ ਨਹੀ ਹੋ ਸਕਦਾ।ਮੰਡੀ ਵਾਲੇ ਬੱਸ ਅੱਡੇ ਤੇ ਮੈ ਸੁਣਿਆ ਕਿ ਲੜਕੀ ਤੋ ਉਸਦੇ ਹੱਕ ਚ ਗਵਾਹੀ ਦਿਵਾਈ ਗਈ ਕਿ ਉਹ ਉਸਨੂੰ ਨਹੀ ਜਾਣਦੀ।ਪਰ ਇਹ ਵੀਡੀਓ ਸ਼ਹਿਰ ਵਿਚ ਪੂਰੀ ਚਰਚਾ ਦਾ ਵਿਸ਼ਾ ਹੈ ਤੇ ਸੂਝਵਾਨ ਲੋਕਾ ਲਈ ਚਿੰਤਾ ਦਾ।ਪਤਾ ਨਹੀ ਉਸ ਲੜਕੀ ਨੇ ਕੀ ਸੋਚ ਕੇ ਵੀਡੀਓ ਬਣਾਉਣ ਦਿੱਤੀ ਤੇ ਪਾਉਣ ਵਾਲੇ ਨੇ ਕੀ ਸੋਚ ਕੇ ਇਹ ਇੰਟਰਨੈਟ ਤੇ ਪਾ ਦਿਤੱੀ।ਪਰ ਜੋ ਇਸ ਰਹੱਸ ਨੇ ਕਈ ਹੋਰ ਪਰਦੇ ਸਾਡੇ ਸਾਹਮਣੇ ਖੋਲ ਦਿੱਤੇ ਉਹ ਕਾਫੀ ਦੁਖਦਾਇਕ ਨੇ।ਪਹਿਲਾ ਇਹ ਕੀ ਹੁਣ ਸਕੂਲਾਂ ਵਿਚ ਪੜਦੇ ਬੱਚੇ ਹੀ ਪੂਰੀ ਤਰਾ ਨੈਤਿਕਤਾ ਤੋ ਗਿਰ ਚੁੱਕੇ ਹਨ। ਵਾਸਨਾ ਨੇ ਜਾ ਕਹਿ ਲਵੋ ਸੈਕਸ ਨੇ ਉਹਨਾ ਦੀ ਬੁੱਧੀ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ।ਇਸ ਗੱਲ ਨੂੰ ਮੰਨਣ ਵਿਚ ਕੋਈ ਇਨਕਾਰ ਨਹੀ ਹੋਣਾ ਚਾਹੀਦਾ ਕਿ +੨ ਤਕ ਅੱਸੀ ਫੀਸਦੀ ਲੜਕੇ ਜਾ ਲੜਕੀਆ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਦੂਜੇ ਦੇ ਸਰੀਰ ਦਾ ਨਿੱਘ ਮਾਣ ਚੁਕੇ ਹੁੰਦੇ ਹਨ।ਫਿਰ ਤੁਸੀ ਸੋਚ ਸਕਦੇ ਹਨ ਕਿ ਭਵਿੱਖ ਵਿਚ ਅਸੀ ਕੀ ਦੇਖ ਸਕਦੇ ਹਾ ।ਕੀ ਭਵਿੱਖ ਦੀ ਇਹ ਝਾਕੀ ਡਰਾਉਣੀ ਨਹੀ?
ਭਾਵੇ ਕਈ ਲੋਕ ਇਸ ਤਰਾਂ ਦੀਆਂ ਗੱਲਾ ਨੂੰ ਜਵਾਨੀ ਵਿਚ ਵਾਪਰੀਆ ਆਮ ਗੱਲਾ ਹੀ ਸਮਝਣ ਪਰ ਜੋ ਅਸਰ ਇਹਨਾ ਘਟਨਾਵਾ ਨਾਲ ਲੜਕੀ ਦੀ ਜਿੰਦਗੀ ਤੇ ਉਸਦੇ ਮਾਪਿਆ ਦੇ ਨਾਮ ਤੇ ਪੈਂਦਾ ਹੈ ਉਹ ਮੌਤ ਤੋ ਬਾਦ ਵੀ ਗ੍ਰਹਿ ਵਾਂਗ ਚਿੰਬੜਿਆ ਰਹਿੰਦਾ ਹੈ।ਲੜਕੀ ਦੀ ਜੋ ਇਸ ਨਾਲ ਹਾਲਤ ਹੁੰਦੀ ਹੈ ਅਸੀ ਤਾ ਇਸਦੀ ਕਲਪਨਾ ਵੀ ਨਹੀ ਕਰ ਸਕਦੇ।ਬਹੁਤ ਸਾਰੀਆਂ ਲੜਕੀਆ ਸ਼ਾਇਦ ਇਸ ਤੋ ਖਹਿੜਾ ਛੁਡਾਉਣ ਲਈ ਮੌਤ ਦਾ ਰਾਹ ਚੁਣਦੀਆ ਹਨ ਪਰ ਇਹ ਸਗੋ ਸਮੱਸਿਆ ਨੂੰ ਹੋਰ ਵੀ ਉਲਝਾ ਦਿੰਦਾ ਹੈ।ਜੀਣਾ ਵੀ ਉਹਨਾ ਲਈ ਅਸਾਨ ਨਹੀ।
ਸੰਗਰੂਰ ਜਿਲੇ ਵਿਚ ਲੈਹਰਾ ਗਾਗਾ ਬਹੁਤ ਹੀ ਪਛੜਿਆਂ ਇਲਾਕਾ ਮੰਨਿਆ ਜਾਦਾ ਹੈ।ਪਿਛਲੇ ਕੁਝ ਸਮੇ ਤੋ ਹੀ ਇਸ ਸ਼ਹਿਰ ਦੇ ਲੜਕੇ ਲੜਕੀਆ ਉਚੇਰੀ ਪੜਾਈ ਲਈ ਚੰਡੀਗੜ੍ਹ ਵਰਗੇ ਸ਼ਹਿਰਾ ਵਿਚ ਜਾ ਰਹੇ ਸਨ।ਪਰ ਇਸ ਮੰਦਭਾਗੀ ਘਟਨਾ ਦਾ ਮਾਪਿਆ ਦੀ ਸੋਚ ਤੇ ਬਹੁਤ ਹੀ ਗਹਿਰਾ ਤੇ ਬੁਰਾ (ਨੈਗੇਟਿਵ ) ਅਸਰ ਪੈਣ ਦੀ ਸੰਭਾਵਨਾ ਹੈ ।ਹੁਣ ਉਹ ਆਪਣੀ ਲੜਕੀ ਨੂੰ ਬਾਹਰ ਭੇਜਣ ਤੋ ਪਹਿਲਾਂ ਸੌ ਵਾਰ ਸੋਚਣਗੇ।ਹੁਣ ਇਸ ਸ਼ਹਿਰ ਦੀਆ ਲੜਕੀਆ ਲਈ ਹੋਸਟਲ ਦੇ ਕਮਰਿਆ ਚ ਪੜਨਾ ਅਸਾਨ ਨਹੀ ਹੋਵੇਗਾ।
ਇਸ ਸਮੱਸਿਆ ਤੋ ਨਿਜਾਤ ਪਾਉਣ ਲਈ ਮਾਪਿਆ ਤੇ ਪੁਲਿਸ ਪ੍ਰਸ਼ਾਸਨ ਦੋਵਾ ਨੂੰ ਹੀ ਜਾਗਣਾ ਪਵੇਗਾ। ਸਕੂਲਾਂ ਦੇ ਬੱਚੇ ਜਿੰਨਾ ਪੁਲਿਸ ਤੋ ਡਰਦੇ ਨੇ ਉਹਨਾ ਕਿਸੇ ਤੋ ਨਹੀ।ਇਸ ਤਰਾ ਦੇ ਲੋਫਰ ਲੜਕੇ ਸਕੂਲ ਟਾਈਮ ਬਜ਼ਾਰਾ ਚ ਘੁੰਮਦੇ ਨੇ ਤੇ ਛੁੱਟੀ ਦੇ ਟਾਈਮ ਰੇਲਵੇ ਸਟੇਸ਼ਨ ਜਾ ਬੱਸ ਸਟੈਂਡ ਤੇ। ਉਹ ਸ਼ਰੇਆਮ ਜਨਤਕ ਥਾਵਾ ਤੇ ਮੋਬਾਇਲ ਤੇ ਗੀਤ ਵਜਾਉਦੇ ਮਿਲ ਜਾਣਗੇ।ਇਹ ਕਨੂੰਨ ਹੋਣਾ ਚਾਹੀਦਾ ਹੈ ਕਿ ਇਸ ਤਰਾ ਦੇ ਲੜਕਿਆ ਨੂੰ ਪੁਲਿਸ ਹਵਾਲਾਤ ਚ ਬੰਦ ਕਰ ਸਕੇ ਤੇ ਮੋਬਾਇਲ ਖੋ ਲਵੇ॥ਫਿਰ ਉਹਨਾ ਦੇ ਮਾਪਿਆ ਦੇ ਆਉਣ ਤੇ ਹੀ ਉਹਨਾ ਨੂੰ ਛੱਡਿਆਂ ਜਾਵੇ ਜਿਸ ਨਾਲ ਉਹਨਾ ਨੂੰ ਵੀ ਪਤਾ ਲੱਗ ਜਾਵੇ ਕੀ ਉਹਨਾ ਦੇ ਲਾਡਲੇ ਪੜਾਈ ਦੇ ਨਾਮ ਤੇ ਕੀ ਗੁਲ ਖਿਲਾ ਰਹੇ ਹਨ।ਮਾਪਿਆ ਨੂੰ ਵੀ ਸਕੂਲ ਪੜਦੇ ਬੱਚਿਆ ਨੂੰ ਮੋਬਾਇਲ ਵਰਗੀ ਖਤਰਨਾਕ ਚੀਜ਼ ਤੋ ਬਚਾ ਕੇ ਰਖਣਾ ਚਾਹੀਦਾ ਹੈ ਜੋ ਕਿਸੇ ਦੀ ਇਜ਼ਤ ਰਾਤੋ ਰਾਤ ਸਾਰੀ ਦੁਨੀਆ ਵਿਚ ਨੀਲਾਮ ਕਰ ਦਿੰਦੀ ਹੈ।ਇਸ ਨੇਕ ਕੰਮ ਵਿਚ ਪਾਇਆ ਯੋਗਦਾਨ ਸਾਡੇ ਸਮਾਜ ਦੀ ਭਲਾਈ ਦੇ ਹਿਤ ਵਿਚ ਹੋਵੇਗਾ।ਤੇ ਸਾਡੀਆ ਭੈਣਾ ਦੇ ਸਿਰ ਤੇ ਲਈ ਚੁੰਨੀ ਸਾਡੀ ਇੱਜ਼ਤ ਦੀ ਸੂਚਕ ਬਣੇਗੀ।
ਸਮਾਪਤ
             ਐਸ.ਡੀ.ਸ਼ਰਮਾ

No comments:

Post a Comment